BMO ਨਵੀਂ-ਸ਼ੁਰੂਆਤ ਪ੍ਰੋਗ੍ਰਾਮ (BMO NewStart Program) ਉਹ ਖਾਤੇ ਅਤੇ ਸੇਵਾਵਾਂ ਪ੍ਰਦਾਨ ਕਰਦਾ ਹੈ ਜਿਨ੍ਹਾਂ ਦੀ ਤੁਹਾਨੂੰ ਕੈਨੇਡਾ ਵਿੱਚ ਆਉਣ ਤੇ ਸਥਾਪਤੀ ਵਕਤ ਲੋੜ ਪਵੇਗੀ।

BMO ਨਵੀਂ-ਸ਼ੁਰੂਆਤ ਪ੍ਰੋਗ੍ਰਾਮ (BMO NewStartTM Program) ਉਹ ਖਾਤੇ ਅਤੇ ਸੇਵਾਵਾਂ ਪ੍ਰਦਾਨ ਕਰਦਾ ਹੈ ਜਿਨ੍ਹਾਂ
          ਦੀ ਤੁਹਾਨੂੰ ਕੈਨੇਡਾ ਵਿੱਚ ਆਉਣ ਤੇ ਸਥਾਪਤੀ ਵਕਤ ਲੋੜ ਪਵੇਗੀ।

ਕੈਨੇਡਾ ਵਿੱਚ ਜੀ ਆਇਆਂ ਨੂੰ

ਤੁਹਾਡਾ ਨਵਾਂ ਘਰ। ਨਵਾਂ ਭਵਿੱਖ।
ਬੈਂਕਿੰਗ ਕਰਨ ਦਾ ਨਵਾਂ ਤਰੀਕਾ।

ਕੈਨੇਡਾ ਵਿੱਚ ਤੁਹਾਡੀ ਨਵੀਂ ਜ਼ਿੰਦਗੀ ਮੌਕਿਆਂ ਨਾਲ ਭਰਪੂਰ ਹੋਵੇਗੀ। ਇਹ ਬਹੁਤ ਹੀ ਖ਼ੁਸ਼ੀ ਦਾ, ਉਤਸ਼ਾਹ ਭਰਪੂਰ ਅਤੇ ਨਾਲ ਹੀ ਅਨੇਕਾਂ ਅਣਕਿਆਸੀਆਂ ਗੱਲਾਂ ਦਾ ਸਮਾਂ ਹੈ। ਤੁਹਾਡੀ ਇਸ ਤਬਦੀਲੀ ਨੂੰ ਸੁਖਾਲਾ ਬਣਾਉਣ ਅਤੇ ਕਨੇਡਾ ਵਿੱਚ ਤੁਹਾਡੀ ਸਫ਼ਲਤਾ ਅਤੇ ਖ਼ੁਸ਼ਹਾਲੀ ਲਈ ਤਿਆਰ ਹੋਣ 'ਚ ਮਦਦ ਕਰਨ ਲਈ ਅਸੀਂ ਹਾਜ਼ਿਰ ਹਾਂ।

BMO ਹੀ ਕਿਉਂ ਚੁਣੀਏ

ਕੈਨੇਡਾ ਦਾ ਸਭ ਤੋਂ ਪੁਰਾਣਾ ਬੈਂਕ ਹੋਣ ਦੇ ਨਾਤੇ, ਸਾਡਾ ਪਿਛੋਕੜ ਵੀ ਹੈ ਅਤੇ ਸਾਡੇ ਕੋਲ ਵਸੀਲੇ ਵੀ ਹਨ ਜਿਨ੍ਹਾਂ ਨਾਲ ਅਸੀਂ ਕੈਨੇਡਾ ਵਿੱਚ ਤੁਹਾਡੇ ਨਵੇਂ ਵਸੇਬੇ ਨੂੰ ਸਫ਼ਲ ਬਣਾਉਣ ਵਿੱਚ ਮਦਦ ਕਰ ਸਕਦੇ ਹਾਂ। ਤੁਸੀਂ ਭਾਵੇਂ ਲੈਂਡਿਡ ਇੰਮੀਗ੍ਰੈਂਟ ਹੋ, ਵਿਦੇਸ਼ੀ ਵਰਕਰ ਜਾਂ ਇੰਟਰਨੈਸ਼ਨਲ ਵਿਦਿਆਰਥੀ, ਸਾਡੇ ਕੋਲ ਤੁਹਾਡੀ ਸ਼ੁਰੂਆਤ ਸਮੇਂ, ਵਸੇਬੇ ਦੌਰਾਨ, ਅਤੇ ਭਵਿੱਖ ਦੀ ਤਿਆਰੀ ਲਈ ਮਦਦ ਕਰਨ ਵਾਸਤੇ ਸਾਧਨ ਉਪਲਭਦ ਹਨ।

image

ਅਸੀਂ ਤੁਹਾਡੀ ਭਾਸ਼ਾ ਬੋਲਦੇ ਹਾਂ

ਸਾਡੀਆਂ ਬਰਾਂਚਾਂ ਵਿੱਚ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਸੇਵਾ ਉਪਲਭਦ ਹੈ, ਜਿਨ੍ਹਾਂ ਵਿੱਚ ਮੈਂਡਰਿਨ ਅਤੇ ਪੰਜਾਬੀ ਸ਼ਾਮਿਲ ਹਨ। ਸਾਡਾ ਬਰਾਂਚ ਲੋਕੇਟਰ ਵਰਤ ਕੇ ਆਪਣੀ ਸਹੂਲਤ ਅਨੁਸਾਰ ਬਰਾਂਚ ਵਿੱਚ ਕਲਾਇੰਟ ਰਿਲੇਸ਼ਨਸ਼ਿੱਪ ਮੈਨੇਜਰ ਨਾਲ ਸੰਪਰਕ ਕਰੋ।

image

ਕੈਨੇਡਾ ਵਿੱਚ ਪੜ੍ਹ ਰਹੇ ਹੋ?

BMO ਸਟੂਡੈਂਟ ਬੈਂਕਿੰਗ ਪੜ੍ਹਾਈ ਦੌਰਾਨ ਤੁਹਾਡੀ ਜ਼ਿੰਦਗੀ ਨੂੰ ਸਮਰੱਥ ਬਣਾ ਸਕਦੀ ਹੈ।BMO ਨਾਲ ਬੈਂਕਿੰਗ ਕਰ ਕੇ ਵਿਦਿਆਰਥੀ ਇੱਕ ਸਾਲ ਵਿੱਚ $250* ਤੋਂ ਵੀ ਜ਼ਿਆਦਾ ਦੀ ਬੱਚਤ ਕਰ ਸਕਦੇ ਹਨ।
 

image

ਕਾਰੋਬਾਰ ਸ਼ੁਰੂ ਕਰ ਰਹੇ ਹੋ?

ਕੈਨੇਡਾ ਵਿੱਚ ਕਾਰੋਬਾਰ ਸ਼ੁਰੂ ਕਰਨਾ ਖ਼ੂਬ ਉਤਸ਼ਾਹ ਭਰਪੂਰ ਹੁੰਦਾ ਹੈ ਅਤੇ ਚੁਣੌਤੀਆਂ ਭਰਿਆ ਵੀ। ਸਾਡੇ ਕੋਲ ਕਾਰੋਬਾਰੀ ਬੈਂਕਿੰਗ ਦੀ ਮੁਹਾਰਤ ਹੈ, ਵਸੀਲੇ ਅਤੇ ਸਾਧਨ ਵੀ ਜਿਨ੍ਹਾਂ ਨਾਲ ਅਸੀਂ ਨਵਾਂ ਕਾਰੋਬਾਰ ਸ਼ੁਰੂ ਕਰ ਕੇ ਸਫ਼ਲਤਾਪੂਰਵਕ ਚਲਾਉਣ ਵਿੱਚ ਹਰ ਕਦਮ ਤੇ ਤੁਹਾਡੀ ਮਦਦ ਕਰ ਸਕਦੇ ਹਾਂ।

ਤੁਹਾਡੇ ਸਭ ਸੁਆਲਾਂ ਦੇ ਜਵਾਬ ਦੇਣ ਅਤੇ ਢੁਕਵੇਂ ਹੱਲ ਲੱਭਣ 'ਚ ਮਦਦ ਕਰਨ ਲਈ ਅਸੀਂ ਹਾਜ਼ਿਰ ਹਾਂ।

ਕੈਨੇਡਾ ਵਿੱਚ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਲੋੜੀਂਦੇ ਖਾਤੇ ਅਤੇ ਹੋਰ ਸੇਵਾਵਾਂ ਦੀ ਜਾਣਕਾਰੀ BMOਨਵੀਂ-ਸ਼ੁਰੂਆਤ ਪ੍ਰੋਗ੍ਰਾਮ (BMO NewStart Program) ਤੋਂ ਲਓ